Download Lagu Kikran De Phull - Arjan Dhillon, Mxrci MP3
Sedang memuat audio terbaik untukmu...
0:00
0:00
Lirik lagu Kikran De Phull - Arjan Dhillon, Mxrci
Mxrci
ਮਹਿਕਾਂ ਰਾਤ ਦੀ ਮੈਂ ਰਾਣੀ ਵਾਂਗੂ, ਤੇਰੇ ਕੋਲ਼ੋਂ ਲੰਘਦੀ
ਜ਼ੁਲਫ਼ਾਂ ਦੀ ਛਾਂ ਕਰਾਂ, ਛਾਂ ਜਿਵੇਂ ਅੰਬ ਦੀ
ਰਾਤ ਦੀ ਮੈਂ ਰਾਣੀ ਵਾਂਗੂ, ਤੇਰੇ ਕੋਲ਼ੋਂ ਲੰਘਦੀ
ਜ਼ੁਲਫ਼ਾਂ ਦੀ ਛਾਂ ਕਰਾਂ, ਛਾਂ ਜਿਵੇਂ ਅੰਬ ਦੀ
ਨਿੱਮ ਵਾਂਗੂ ਕੌੜਾ ਜਿਹਾ ਝਾਕਦਾ ਏਂ ਸਾਡੇ ਵੱਲ
ਵਿਗੜੇ ਨਵਾਬਾਂ ਵਾਂਗਰਾਂ
ਨਿੱਮ ਵਾਂਗੂ ਕੌੜਾ ਜਿਹਾ ਝਾਕਦਾ ਏਂ ਸਾਡੇ ਵੱਲ
ਵਿਗੜੇ ਨਵਾਬਾਂ ਵਾਂਗਰਾਂ
ਕਿੱਕਰਾਂ ਦੇ ਫ਼ੁੱਲਾਂ ਵਾਂਗੂ ਪੈਰਾਂ 'ਚ ਨਾ ਰੋਲ਼ੀ
ਰੱਖੀਂ ਸਾਂਭ ਕੇ ਗ਼ੁਲਾਬਾਂ ਵਾਂਗਰਾਂ
ਕਿੱਕਰਾਂ ਦੇ ਫ਼ੁੱਲਾਂ ਵਾਂਗੂ ਪੈਰਾਂ 'ਚ ਨਾ ਰੋਲ਼ੀ
ਰੱਖੀਂ ਸਾਂਭ ਕੇ ਗ਼ੁਲਾਬਾਂ ਵਾਂਗਰਾਂ
ਹਾਏ, ਅਸੀਂ ਤੇਰੀ ਗੱਲ ਜਦੋਂ ਕੁੜੀਆਂ 'ਚ ਤੋਰਦੇ
ਬੁੱਲ੍ਹ ਖਿੜ ਜਾਣ ਜਿਵੇਂ ਫ਼ੁੱਲ ਗੁਲਮੋਹਰ ਦੇ
ਹਾਏ, ਸਜੀਆਂ ਪੰਜੇਬਾਂ ਨਾਲ਼ ਤੇਰੀ ਪਿੱਛੇ ਲੱਗੀ ਆਂ
ਕਲੀ ਕਚਨਾਰ ਦੀ, ਗੁਲਾਬੀ ਚੰਨਾ ਅੱਡੀਆਂ
ਪਤਲਾ ਸਰੀਰ, ਹੁੰਦੀ ਵੇਲ ਜਿਓਂ ਅੰਗੂਰੀ
ਅੱਖਾਂ ਰੱਜੀਆਂ ਸ਼ਰਾਬਾਂ ਵਾਂਗਰਾਂ
ਪਤਲਾ ਸਰੀਰ, ਹੁੰਦੀ ਵੇਲ ਜਿਓਂ ਅੰਗੂਰੀ
ਅੱਖਾਂ ਰੱਜੀਆਂ ਸ਼ਰਾਬਾਂ ਵਾਂਗਰਾਂ
ਕਿੱਕਰਾਂ ਦੇ ਫ਼ੁੱਲਾਂ ਵਾਂਗੂ ਪੈਰਾਂ 'ਚ ਨਾ ਰੋਲ਼ੀ
ਰੱਖੀਂ ਸਾਂਭ ਕੇ ਗ਼ੁਲਾਬਾਂ ਵਾਂਗਰਾਂ
ਕਿੱਕਰਾਂ ਦੇ ਫ਼ੁੱਲਾਂ ਵਾਂਗੂ ਪੈਰਾਂ 'ਚ ਨਾ ਰੋਲ਼ੀ
ਰੱਖੀਂ ਸਾਂਭ ਕੇ ਗ਼ੁਲਾਬਾਂ ਵਾਂਗਰਾਂ
ਹਾਣਦਿਆ, ਚੁੱਗ ਦੇਵਾਂ ਕੰਡੇ ਤੇਰੇ ਰਾਹਾਂ ਦੇ
ਚੁੱਗਦੀਆਂ ਚੋਣੀਆਂ ਜੋ ਖ਼ੇਤਾਂ 'ਚ ਕਪਾਹਾਂ ਦੇ
ਕਰੇ ਬਦਨਾਮ ਇਹ ਜਹਾਨ ਕਾਹਤੋਂ ਕੁੱਲ ਵੇ?
ਯਾਰਾ, ਸਾਡਾ ਇਸ਼ਕ ਜਿਓਂ ਪੋਸਤ ਦਾ ਫ਼ੁੱਲ ਵੇ
ਸ਼ੱਕਾਂ ਦੀ ਅਮਰ ਵੇਲ, ਚਾਹਤਾਂ ਦੇ ਬੂਟੇ ਨੂੰ
ਹਾਏ, ਖਾ ਜਏ ਕਬਾਬਾਂ ਵਾਂਗਰਾਂ
ਸ਼ੱਕਾਂ ਦੀ ਅਮਰ ਵੇਲ, ਚਾਹਤਾਂ ਦੇ ਬੂਟੇ ਨੂੰ
ਹਾਏ, ਖਾ ਜਏ ਕਬਾਬਾਂ ਵਾਂਗਰਾਂ
ਕਿੱਕਰਾਂ ਦੇ ਫ਼ੁੱਲਾਂ ਵਾਂਗੂ ਪੈਰਾਂ 'ਚ ਨਾ ਰੋਲ਼ੀ
ਰੱਖੀਂ ਸਾਂਭ ਕੇ ਗ਼ੁਲਾਬਾਂ ਵਾਂਗਰਾਂ
ਕਿੱਕਰਾਂ ਦੇ ਫ਼ੁੱਲਾਂ ਵਾਂਗੂ ਪੈਰਾਂ 'ਚ ਨਾ ਰੋਲ਼ੀ
ਰੱਖੀਂ ਸਾਂਭ ਕੇ ਗ਼ੁਲਾਬਾਂ ਵਾਂਗਰਾਂ
ਕੋਈ ਡੋਲ਼ੀਆਂ 'ਤੇ ਸਜੇ ਤੇ ਕੋਈ ਰੱਖ ਨਾਲ਼ ਰੋੜਤੇ
ਕੀ ਮਿਲ਼ੇ ਦੁਨੀਆਂ ਨੂੰ ਟਾਹਣੀਆਂ 'ਤੋਂ ਤੋੜ ਕੇ?
ਕੰਡੇ Arjan'ਆਂ ਰਾਖੇ ਸੀ, ਪੁਗਾ ਗਏ ਲਿਹਾਜ ਵੇ
ਹਾਣਦਿਆ, ਫ਼ੁੱਲਾਂ ਦੇ ਵੀ ਆਵਦੇ ਨੇ ਭਾਗ ਵੇ
ਇੱਕੋ ਟਾਹਣੀ ਉੱਤੇ ਖਿੜ੍ਹ ਪੈਂਦੇ ਆ ਵਿਛੋੜੇ
ਐਥੇ ਨਿੱਤ ਹੀ ਪੰਜਾਬਾਂ ਵਾਂਗਰਾਂ
ਇੱਕੋ ਟਾਹਣੀ ਉੱਤੇ ਖਿੜ੍ਹ ਪੈਂਦੇ ਆ ਵਿਛੋੜੇ
ਐਥੇ ਨਿੱਤ ਹੀ ਪੰਜਾਬਾਂ ਵਾਂਗਰਾਂ
ਕਿੱਕਰਾਂ ਦੇ ਫ਼ੁੱਲਾਂ ਵਾਂਗੂ ਪੈਰਾਂ 'ਚ ਨਾ ਰੋਲ਼ੀ
ਰੱਖੀਂ ਸਾਂਭ ਕੇ ਗ਼ੁਲਾਬਾਂ ਵਾਂਗਰਾਂ
ਕਿੱਕਰਾਂ ਦੇ ਫ਼ੁੱਲਾਂ ਵਾਂਗੂ ਪੈਰਾਂ 'ਚ ਨਾ ਰੋਲ਼ੀ
ਰੱਖੀਂ ਸਾਂਭ ਕੇ ਗ਼ੁਲਾਬਾਂ ਵਾਂਗਰਾਂ
ਸਾਂਭ ਕੇ ਗ਼ੁਲਾਬਾਂ ਵਾਂਗਰਾਂ
ਸਾਂਭ ਕੇ ਗ਼ੁਲਾਬਾਂ ਵਾਂਗਰਾਂ